youth died: ਅਮਰੀਕਾ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਮਾਪਿਆਂ ਦਾ ਰੋ-ਰੋ ਕੇ ਹੋਇਆ ਬੂਰਾ ਹਾਲ


Youth died in gurdaspur: ਗੁਰਦਾਸਪੁਰ ਦੇ ਪਿੰਡ ਕਿਸ਼ਨੁਰਾ ਦੇ ਨੌਜਵਾਨ ਦੀ ਅਮਰੀਕਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਪਰਿਵਾਰ ਨੂੰ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ

ਨੌਜਵਾਨ ਦੀ ਮੌਤ ‘ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨੌਜਵਾਨ ਕੁਲਵਿੰਦਰ ਸਿੰਘ ਅਮਰੀਕਾ ਵਿੱਚ ਪਰਮਾਨੈਂਟ ਰੈਜ਼ੀਡੈਂਸ (ਪੀ.ਆਰ.) ਹੋ ਗਿਆ ਸੀ। ਪੀਆਰ ਹੋਣ ਤੋਂ 13 ਸਾਲ ਬਾਅਦ ਕੁਲਵਿੰਦਰ ਪਿੰਡ ਪਰਤਿਆ ਸੀ। ਕੁਲਵਿੰਦਰ ਦੋ ਮਹੀਨੇ ਆਪਣੇ ਪਿੰਡ ਰਹਿ ਕੇ ਅਮਰੀਕਾ ਵਾਪਸ ਚਲਿਆ ਗਿਆ ਸੀ। ਇਸ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਬੀਤੇ ਦਿਨ ਉਸ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ।

ਇਹ ਵੀ ਪੜ੍ਹੋ: ਪੰਜਾਬ ‘ਚ Orange alert ਜਾਰੀ, ਅਗਲੇ 4 ਦਿਨਾਂ ‘ਚ ਕਈ ਹਿੱਸਿਆਂ ‘ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਦਿੱਤੀ ਇਹ ਚਿਤਾਵਨੀ

ਪੂਰੇ ਪਿੰਡ ‘ਚ ਛਾਇਆ ਮਾਤਮ

ਨੌਜਵਾਨ ਦੀ ਮੌਤ ਕਾਰਨ ਜਿੱਥੇ ਪੂਰੇ ਪਿੰਡ ਵਿੱਚ ਸੁੰਨ ਪਸਰ ਗਈ ਹੈ, ਉੱਥੇ ਹੀ ਪੂਰੇ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕੁਲਵਿੰਦਰ ਸਿੰਘ ਦੀ ਲਾਸ਼ ਨੂੰ ਜਲਦੀ ਹੀ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਜਾਵੇ।ਤਾਂ ਜੋ ਉਸ ਦਾ ਅੰਤਿਮ ਸੰਸਕਾਰ ਰਸਮਾਂ ਮੁਤਾਬਕ ਕੀਤਾ ਜਾ ਸਕੇ।

ਨੌਜਵਾਨ ਆਪਣੀ ਭੈਣ ਨਾਲ ਰੋਜ਼ ਕਰਦਾ ਸੀ ਫੋਨ ‘ਤੇ ਗੱਲ

ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਕੁਲਜੀਤ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਅਮਰੀਕਾ ਦਾ ਨਾਗਰਿਕ ਸੀ। ਉਹ 13 ਸਾਲ ਬਾਅਦ ਪਿੰਡ ਪਰਤਿਆ ਸੀ। ਦੋ ਮਹੀਨੇ ਪਿੰਡ ਰਹਿਣ ਤੋਂ ਬਾਅਦ ਉਹ ਫਿਰ ਅਮਰੀਕਾ ਚਲਾ ਗਿਆ। ਉਸ ਨੇ ਦੱਸਿਆ ਕਿ ਅਮਰੀਕਾ ਵਿੱਚ ਵੀ ਉਸ ਦਾ ਕੰਮ ਵਧੀਆ ਚੱਲ ਰਿਹਾ ਸੀ। ਉਹ ਹਰ ਰੋਜ਼ ਉਸ ਨੂੰ ਫ਼ੋਨ ਕਰਦਾ ਸੀ ਪਰ ਕੱਲ੍ਹ ਫ਼ੋਨ ਆਇਆ ਕਿ ਉਸ ਦੀ ਮੌਤ ਹੋ ਗਈ ਹੈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉੱਥੇ ਹੀ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ: ਕਾਂਗਰਸ-ਅਕਾਲੀ ਆਗੂ ਸਿੱਖਿਆ ‘ਤੇ ਇੱਕ ਵੀ ਟਵੀਟ ਨਹੀਂ ਸੀ ਕਰਦੇ, ‘ਆਪ’ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਸਿਆਸਤ ਦਾ ਕੇਂਦਰ ਬਣਾ ਦਿੱਤਾ: ਹਰਜੋਤ ਬੈਂਸ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।Source link

Leave a Comment