ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਅਗੱਸਤ ਤੋਂ ਸੱਦਣ ਲਈ ਅਪਣੀ ਪ੍ਰਵਾਨਗੀ ਦੇ ਦਿਤੀ ਹੈ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਅਗੱਸਤ ਤੋਂ ਸੱਦਣ ਲਈ ਅਪਣੀ ਪ੍ਰਵਾਨਗੀ ਦੇ ਦਿਤੀ ਹੈ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਮਾਨਸੂਨ ਸੈਸ਼ਨ 3 ਅਗੱਸਤ ਤੋਂ ਸੱਦਣ ਲਈ ਅਪਣੀ ਪ੍ਰਵਾਨਗੀ ਦੇ ਦਿਤੀ ਹੈ। 10 ਅਗੱਸਤ ਤੱਕ ਚੱਲਣ ਵਾਲੇ ਇਸ ਸੈਸ਼ਨ ਬਾਰੇ ਵਿਧਾਨ ਸਭਾ ਸਕੱਤਰੇਤ ਨੇ ਵੀ ਨੋਟੀਫ਼ਿਕੇਸ਼ਨ (Notification) ਜਾਰੀ ਕਰਨ ਬਾਅਦ ਇਸ ਦਾ ਪ੍ਰੋਗਰਾਮ ਜਾਰੀ ਕਰ ਦਿਤਾ ਹੈ। ਪਿਛਲੇ ਦਿਨੀ ਪੰਜਾਬ ਕੈਬਨਿਟ (Punjab Cabinet) ਦੀ ਮੀਟਿੰਗ ’ਚ ਸੈਸ਼ਲ ਸੱਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਬਾਅਦ ਅਗਲੀ ਪ੍ਰਵਾਨਗੀ ਲਈ ਰਾਜਪਾਲ ਕੋਲ ਭੇਜਿਆ ਗਿਆ ਸੀ।

ਵਿਧਾਨ ਸਭਾ ਸਕੱਤਰੇਤ (Legislative Assembly Secretariat) ਵਲੋਂ ਜਾਰੀ ਪ੍ਰੋਗਰਾਮ ਮੁਤਾਬਕ ਇਸ ਸੈਸ਼ਨ ਦੀਆਂ 6 ਬੈਠਗਾਂ ਹੋਣਗੀਆਂ ਅਤੇ ਦਰਮਿਆਨ ਦੋ ਛੁੱਟੀਆਂ ਹੋਣਗੀਆਂ। ਜਾਰੀ ਪ੍ਰੋਗਰਾਮ ਮੁਤਾਬਕ ਸੈਸ਼ਨ ਸੋਮਵਾਰ 3 ਅਗੱਸਤ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਵਿਛੜੀਆਂ ਸਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਦੇਣ ਬਾਅਦ ਵਿਧਾਨਕ ਕੰਮ ਕਾਰ ਹੋਣਗੇ। 4 ਅਗੱਸਤ ਨੂੰ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਦੂਜੀ ਬੈਠਕ ’ਚ ਵਿਧਾਨਕ ਕੰਮਕਾਰ, 5 ਅਗੱਸਤ ਦੀ ਤੀਜੀ ਬੈਠਕ ’ਚ ਵੀ ਵਿਧਾਨਕ ਕੰਮਕਾਰ ਹੋਵੇਗਾ। 6 ਅਗੱਸਤ ਨੂੰ ਗ਼ੈਰ ਸਰਕਾਰੀ ਕੰਮ ਕਾਰ ਹੋਵੇਗਾ ਅਤੇ 7 ਅਗੱਸਤ ਨੂੰ ਵਿਧਾਨਕ ਕੰਮਕਾਰ ਬਾਅਦ 8 ਅਤੇ 9 ਅਗੱਸਤ ਨੂੰ ਸਨਿਚਰਵਾਰ ਅਤੇ ਐਤਵਾਰ ਨੂੰ ਛੁੱਟੀਆਂ ਹੋਣਗੀਆਂ।

Leave a Reply

Your email address will not be published. Required fields are marked *