ਖੂਨਦਾਨੀਆਂ ਦਾ ਯੋਗਦਾਨ ਸਮਾਜ ਵਿੱਚ ਇੱਕ ਵਿਲੱਖਣ ਨਿਸ਼ਕਾਮ ਸੇਵਾ- ਹਰਜੋਤ ਬੈਂਸ

ਨੰਗਲ, 29 ਸਤੰਬਰ: ਖੂਨਦਾਨ ਇੱਕ ਅਜਿਹਾ ਮਹਾਦਾਨ ਹੈ ਜੋ ਲੋਕਾਂ ਦੇ ਜੀਵਨ ਨੂੰ ਬਚਾਉਣ ਵਿੱਚ ਵਡਮੁੱਲਾ ਯੋਗਦਾਨ ਪਾਉਦਾ ਹੈ। ਵਿਗਿਆਨ ਨੇ ਭਾਵੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੋਵੇ ਪਰ ਮਨੁੱਖ ਦਾ ਖੂਨ ਦਾ ਬਦਲ ਹਾਲੇ ਤੱਕ ਨਹੀ ਬਣਿਆ ਹੈ। ਸਾਡੇ ਨੌਜਵਾਨ ਅੱਜ ਖੂਨਦਾਨ ਵਰਗੀ ਨਿਸ਼ਕਾਮ ਸੇਵਾ ਵੱਲ ਅਗਾਹ ਵੱਧ ਰਹੇ ਹਨ, ਇਹ ਸਾਡੇ ਸਮਾਜ ਵਿੱਚ ਨਵੀ ਊਰਜਾ ਦੇ ਸੰਕੇਤ ਹਨ।

ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਬੀਤੇ ਦਿਨ ਨੰਗਲ 2ਆਰਵੀਆਰ ਵਿੱਚ ਸ਼ਹੀਦ ਏ ਆਜ਼ਮ ਸ.ਭਗਤ ਸਿੰਘ ਜੀ ਦੇ 118ਵੇ. ਜਨਮ ਦਿਨ ਮੌਕੇ ਲੱਗੇ ਖੂਨਦਾਨ ਕੈਂਪ ਵਿੱਚ ਸਵੈ ਇੱਛਾਂ ਨਾਲ ਖੂਨਦਾਨ ਦੇਣ ਵਾਲੇ ਨੌਜਵਾਨਾਂ ਦਾ ਸਨਮਾਨ ਕਰਦੇ ਹੋਏ ਕੀਤਾ।

ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਨਿਸ਼ਕਾਮ ਸੇਵਾ ਲਈ ਨੌਜਵਾਨ ਅੱਗੇ ਵੱਧੇ ਹਨ, ਸਾਡੇ ਅਪ੍ਰੇਸ਼ਨ ਰਾਹਤ ਨੂੰ ਨੌਜਵਾਨਾਂ ਨਾਲ ਬਲ ਮਿਲਿਆ ਹੈ। ਅੱਜ ਖੂਨਦਾਂਨ ਕਰਨ ਵਾਲੇ ਬੇਲਾ ਰਾਮਗੜ੍ਹ ਦੇ ਨੌਜਵਾਨ ਗੁਰਜੰਟ ਸਿੰਘ ਤੇ ਬੇਲਾ ਧਿਆਨੀ ਦੇ ਕੁਲਵਿੰਦਰ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਹੈ। ਉਹ ਹੋਰ ਨੌਜਵਾਨਾਂ ਲਈ ਵੀ ਪ੍ਰੇਰਨਾ ਸ੍ਰੋਤ ਬਣੇ ਹਨ, ਕਿਉਕਿ ਬਹੁਤ ਸਾਰੀਆ ਕੀਮਤੀ ਜਾਨਾ ਕੇਵਲ ਦਾਨ ਕੀਤੇ ਖੂਨ ਨਾਲ ਹੀ ਬਚਾਇਆ ਜਾਦੀਆਂ ਹਨ। ਖੂਨਦਾਨ ਕਰਨ ਵਾਲਾ ਲੋੜਵੰਦ ਵਿਅਕਤੀ ਜਾਤ, ਪਾਤ, ਧਰਮ, ਮਜਹਬ ਅਤੇ ਫਿਰਕੇ ਤੋ ਉੱਪਰ ਉੱਠ ਕੇ ਸੇਵਾ ਦਿੰਦਾ ਤੇ ਸੇਵਾ ਲੈਦਾ ਹੈ। ਇਹ ਸਾਡੇ ਦੇਸ਼ ਦੀ ਖੂਬਸੂਰਤੀ ਹੈ ਕਿ ਜਦੋਂ ਵੀ ਖੂਨ ਦੀ ਜਰੂਰਤ ਪੈਂਦੀ ਹੈ ਤਾ ਸਵੈ ਇੱਛਾਂ ਨਾਲ ਖੂਨਦਾਨ ਕਰਨ ਵਾਲੇ ਉਮੀਦ ਤੋ ਵੱਧ ਇਕੱਠੇ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਸ਼ਹੀਦ ਏ ਆਜਮ ਸ.ਭਗਤ ਸਿੰਘ ਸਾਡੇ ਅਸਲੀ ਹੀਰੋ ਹਨ ਅਤੇ ਉਨ੍ਹਾਂ ਦੇ ਜਨਮ ਦਿਨ ਮੌਕੇ ਸਾਡੀ ਟੀਮ ਨੇ ਇਹ ਉਪਰਾਲਾ ਕਰਕੇ ਮਾਨਵਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋ ਵੀ ਅਜਿਹੇ ਉਪਰਾਲੇ ਜਾਰੀ ਰਹਿਣੇ ਚਾਹੀਦੇ ਹਨ।

Leave a Reply

Your email address will not be published. Required fields are marked *