ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ (World Para Athletics Championships) ਦੇ ਤੀਜੇ ਦਿਨ, ਭਾਰਤ ਦੇ ਰਿੰਕੂ ਹੁੱਡਾ ਨੇ ਪੁਰਸ਼ਾਂ ਦੇ ਜੈਵਲਿਨ ਐਫ-46 ਮੁਕਾਬਲੇ (Javelin F-46 Competition) ਵਿੱਚ ਵਿਸ਼ਵ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਰਿੰਕੂ ਨੇ ਨਾ ਸਿਰਫ਼ ਸੋਨ ਤਗਮਾ ਜਿੱਤਿਆ, ਸਗੋਂ 66.37 ਮੀਟਰ ਜੈਵਲਿਨ ਵੀ ਸੁੱਟਿਆ। ਉਸਨੇ ਵਿਸ਼ਵ ਰਿਕਾਰਡ ਧਾਰਕ ਹਮਵਤਨ ਸੁੰਦਰ ਸਿੰਘ ਗੁਰਜਰ ਨੂੰ ਵੀ ਪਿੱਛੇ ਛੱਡ ਦਿੱਤਾ, ਜਿਸ ਨੂੰ ਇਸ ਮੁਕਾਬਲੇ ਵਿੱਚ 64.76 ਮੀਟਰ ਦੀ ਦੂਰੀ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਇੱਕ ਹੋਰ ਭਾਰਤੀ ਐਥਲੀਟ, ਅਜੀਤ ਸਿੰਘ ਨੇ ਵੀ ਇਸ ਈਵੈਂਟ ਵਿੱਚ ਵਧੀਆ ਪ੍ਰਦਰਸ਼ਨ ਕੀਤਾ, ਪਰ 61.77 ਮੀਟਰ ਦੇ ਥਰੋਅ ਨਾਲ ਚੌਥੇ ਸਥਾਨ ‘ਤੇ ਰਿਹਾ,ਕਿਊਬਾ ਦੇ ਗਿਲੇਰਮੋ ਵਰੋਨਾ ਗੋਂਜ਼ਾਲੇਜ਼ ਨੇ 63.34 ਮੀਟਰ ਦੇ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਰਿੰਕੂ ਹੁੱਡਾ ਦੀ ਇਹ ਪ੍ਰਾਪਤੀ ਨਾ ਸਿਰਫ਼ ਖੇਡ ਜਗਤ ਲਈ ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।