ਬਰਤਾਨੀਆਂ ਨੇ ਬੁਧਵਾਰ ਨੂੰ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਅਤੇ ਭਾਰਤੀਆਂ ਸਮੇਤ ਸਾਰੇ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੀ ਬਜਾਏ ਈ-ਵੀਜ਼ਾ (E-Visa) ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਬਰਤਾਨੀਆਂ ਦੀਆਂ ਸਰਹੱਦਾਂ ਅਤੇ ਇਮੀਗ੍ਰੇਸ਼ਨ ਪ੍ਰਣਾਲੀ ’ਤੇ ਪੂਰੀ ਤਰ੍ਹਾਂ ਡਿਜੀਟਲ *Digital) ਹੋਣ ਦੀ ਯੋਜਨਾ ਦੇ ਹਿੱਸੇ ਵਜੋਂ ਭੌਤਿਕ ਬਾਇਓਮੈਟ੍ਰਿਕ ਰਿਹਾਇਸ਼ੀ ਪਰਮਿਟ (ਬੀ.ਆਰ.ਪੀ.) (BRP) ਜਾਂ ਬਾਇਓਮੈਟ੍ਰਿਕ ਰਿਹਾਇਸ਼ੀ ਕਾਰਡ (ਬੀ.ਆਰ.ਸੀ.) (BRP) ਦੀ ਵਰਤੋਂ ਕਰਨ ਵਾਲਿਆਂ ਨੂੰ ਅਗਲੇ ਸਾਲ ਤਕ ਪੂਰੀ ਤਰ੍ਹਾਂ ਆਨਲਾਈਨ ਪ੍ਰਣਾਲੀ (Online System) ਵਿਚ ਲਿਆਂਦਾ ਜਾਵੇਗਾ।
ਜ਼ਿਆਦਾਤਰ ਬੀ.ਆਰ.ਪੀਜ਼ ਇਸ ਸਾਲ ਦੇ ਅੰਤ ਤਕ ਜਾਰੀ ਕਰ ਦਿਤੇ ਜਾਣਗੇ। ਉਨ੍ਹਾਂ ਨੂੰ ਕਈ ਪੜਾਵਾਂ ’ਚ ਆਨਲਾਈਨ ਪ੍ਰਣਾਲੀ ’ਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਇਮੀਗ੍ਰੇਸ਼ਨ ਦਸਤਾਵੇਜ਼ (Immigration Documents) ਹਨ, ਉਨ੍ਹਾਂ ਨੂੰ ਈ-ਵੀਜ਼ਾ (E-Visa) ਅਪਣਾਉਣ ਲਈ ਤੁਰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ