ਇਜ਼ਰਾਈਲ ਵੱਲੋਂ ਹਿਜ਼ਬੁੱਲਾ ਦੇ ਖਿਲਾਫ ਦੇਸ਼ ਵਿੱਚ ਹਵਾਈ ਹਮਲੇ ਤੇਜ਼ ਕੀਤੇ ਗਏ ਹਨ। ਲੇਬਨਾਨ ਦੇ ਸਿਹਤ ਅਧਿਕਾਰੀਆਂ ਦੇ ਅਨੁਸਾਰ ਬੁੱਧਵਾਰ ਨੂੰ ਲਗਭਗ 72 ਲੋਕ ਮਾਰੇ ਗਏ ਅਤੇ 233 ਹੋਰ ਜ਼ਖਮੀ ਹੋਏ ਹਨ।
ਹਿਜ਼ਬੁੱਲਾ ਨਾਲ ਵਧਦੇ ਸੰਘਰਸ਼ ਦੇ ਵਿਚਕਾਰ,ਇਜ਼ਰਾਈਲੀ ਫੌਜ (Israeli Army) ਮੁਖੀ ਨੇ ਫੌਜਾਂ ਨੂੰ ਲੇਬਨਾਨ ਵਿੱਚ ਜ਼ਮੀਨੀ ਹਮਲੇ ਲਈ ਤਿਆਰ ਰਹਿਣ ਲਈ ਕਿਹਾ ਹੈ। ਇਹ ਅਜਿਹੇ ਸਮੇਂ ‘ਚ ਹੋ ਰਿਹਾ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (Joe Biden) ਨੇ ਮੱਧ ਪੂਰਬ ‘ਚ ‘ਪੂਰੀ ਜੰਗ’ ਦੇ ਖਿਲਾਫ ਚਿਤਾਵਨੀ ਦਿੱਤੀ ਹੈ ਅਤੇ ਦੁਸ਼ਮਣੀ ਖਤਮ ਕਰਨ ਲਈ 21 ਦਿਨਾਂ ਦੇ ਜੰਗਬੰਦੀ ਸਮਝੌਤੇ ‘ਤੇ ਗੱਲਬਾਤ ਕੀਤੀ ਹੈ।
ਈਰਾਨ ਸਮਰਥਿਤ ਸਮੂਹ ਹਿਜ਼ਬੁੱਲਾ ਦੇ ਖਿਲਾਫ ਵੱਡੇ ਹਮਲੇ ‘ਦੁਸ਼ਮਣ ਦੇ ਖੇਤਰ ‘ਚ ਦਾਖਲ ਹੋਣ’ ਦਾ ਰਸਤਾ ਸਾਫ ਕਰ ਸਕਦੇ ਹਨ।