ਰਾਜ ਵਿੱਚ ਗਰਾਮ ਪੰਚਾਇਤ ਚੋਣਾਂ ਦੇ ਸਬੰਧ ਵਿੱਚ ਆਮ ਜਨਤਾ ਅਤੇ ਸਮੂਹ ਸਬੰਧਤਾਂ ਦੀ ਸਹੂਲਤ ਲਈ ਕਮਿਸ਼ਨ ਵੱਲੋਂ ਆਪਣੇ ਦਫਤਰ ਐਸ. ਸੀ .ਓ. ਨੰ: 49, ਸੈਕਟਰ 17 ਈ. ਚੰਡੀਗੜ੍ਹ, ਵਿਖੇ ਇੱਕ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਲੈਂਡਲਾਈਨ ਨੰ. 0172- 2771326 ਚੋਣਾਂ ਦੀ ਪ੍ਰਕ੍ਰਿਆ ਖਤਮ ਹੋਣ ਤੱਕ ਸਵੇਰੇ 8.30 a.m. ਤੋਂ ਸ਼ਾਮ 9.00 pm ਤੱਕ ਕੰਮ ਕਰੇਗਾ । ਉਸਨੇ ਅੱਗੇ ਕਿਹਾ ਕਿ ਗਰਾਮ ਪੰਚਾਇਤ ਚੋਣਾਂ ਸਬੰਧੀ ਅਪ-ਡੇਟਿਡ ਸੂਚਨਾਂ ਅਤੇ ਹਦਾਇਤਾਂ ਕਮਿਸ਼ਨ ਦੀ ਵੈਬਸਾਇਟ https://sec.punjab.gov.in ਤੇ ਵੇਖੀਆਂ ਜਾ ਸਕਦੀਆਂ ਹਨ ਅਤੇ ਕਮਿਸ਼ਨ ਦੀ ਈ-ਮੇਲ ਆਈ.ਡੀ secpb@punjab.gov.in ਹੈ ।