ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ (Team India) ਸਿਰਫ਼ 46 ਦੌੜਾਂ ‘ਤੇ ਹੀ ਸਿਮਟ ਗਈ,ਭਾਰਤ ਲਈ ਰਿਸ਼ਭ ਪੰਤ (Rishabh Pant) ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ ਨਿਊਜ਼ੀਲੈਂਡ (New Zealand) ਲਈ ਮੈਟ ਹੈਨਰੀ (Matt Henry) ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਵਿਲੀਅਮ ਓਰੂਕੇ ਨੂੰ 4 ਸਫਲਤਾ ਮਿਲੀ, ਟਿਮ ਸਾਊਥੀ ਨੇ 1 ਵਿਕਟ ਲਈ। ਨਿਊਜ਼ੀਲੈਂਡ ਖਿਲਾਫ ਸਿਰਫ 46 ਦੌੜਾਂ ‘ਤੇ ਸਿਮਟ ਜਾਣ ਤੋਂ ਬਾਅਦ ਭਾਰਤ ਦੇ ਨਾਂਅ ਕਈ ਅਣਚਾਹੇ ਰਿਕਾਰਡ ਦਰਜ ਹੋ ਗਏ ਹਨ।
ਅਸੀਂ ਉਨ੍ਹਾਂ 5 ਅਣਚਾਹੇ ਰਿਕਾਰਡਾਂ ‘ਤੇ ਇੱਕ ਨਜ਼ਰ ਮਾਰਾਂਗੇ ਜੋ ਪਹਿਲੀ ਪਾਰੀ ਵਿੱਚ ਭਾਰਤ ਦੇ ਨਾਮ ਦਰਜ ਹੋਏ ਹਨ।
ਬੈਂਗਲੁਰੂ ਟੈਸਟ (Bangalore Test) ਦੀ ਪਹਿਲੀ ਪਾਰੀ ‘ਚ ਭਾਰਤ ਦੇ ਚੋਟੀ ਦੇ 7 ਬੱਲੇਬਾਜ਼ਾਂ ‘ਚੋਂ 4 ਖਾਤਾ ਵੀ ਨਹੀਂ ਖੋਲ੍ਹ ਸਕੇ। ਵਿਰਾਟ ਕੋਹਲੀ ਤੋਂ ਇਲਾਵਾ ਸਰਫਰਾਜ਼ ਖਾਨ, ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਜ਼ੀਰੋ ‘ਤੇ ਆਊਟ ਹੋਏ।
ਟੈਸਟ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਭਾਰਤੀ ਟੀਮ (Indian Team) ਦੇ ਚੋਟੀ ਦੇ 7 ਬੱਲੇਬਾਜ਼ਾਂ ‘ਚੋਂ 4 ਜ਼ੀਰੋ ‘ਤੇ ਪੈਵੇਲੀਅਨ ਪਰਤ ਗਏ। ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਖ਼ਤਮ ਹੋ ਗਈ ਸੀ। ਇਸ ਤੋਂ ਬਾਅਦ ਦੂਜੇ ਦਿਨ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦਾ ਜਾਦੂ ਦੇਖਣ ਨੂੰ ਮਿਲਿਆ।