ਵਿਦਿਆਰਥੀ ਕੌਂਸਲ ਚੋਣਾਂ (Student Council Elections) ਲਈ 63 ਵਿਭਾਗਾਂ ’ਚ 182 ਪੋਲਿੰਗ ਬੂਥਾਂ ’ਤੇ ਸਵੇਰੇ 9 ਵਜੇ ਤੋਂ ਪੋਲਿੰਗ (Polling) ਸ਼ੁਰੂ ਹੋਵੇਗੀ ਅਤੇ 15889 ਵੋਟਰਾਂ ’ਚੋਂ ਪਿਛਲੇ ਸਾਲਾਂ ਦੇ ਅੰਕੜਿਆਂ ਅਨੁਸਾਰ 50-60 ਫ਼ੀ ਸਦੀ ਪੋਲਿੰਗ ਦੀ ਆਸ ਹੈ।
ਵੋਟਾਂ ਦੀ ਗਿਣਤੀ ਜਿਮਨੇਜੀਅਮ ਹਾਲ ’ਚ ਹੋਵੇਗੀ ਅਤੇ ਨਤੀਜੇ ਦੇਰ ਰਾਤ ਤਕ ਐਲਾਨੇ ਜਾਣਗੇ।ਇਨ੍ਹਾਂ ਚੋਣਾਂ ’ਚ ਕੁਲ 24 ਉਮੀਦਵਾਰ ਹਨ, ਇਨ੍ਹਾਂ ’ਚੋਂ ਪ੍ਰਧਾਨ, ਮੀਤ ਪ੍ਰਧਾਨ ਲਈ ਕਰਮਵਾਰ 9 ਅਤੇ 5, ਸਕੱਤਰ ਅਹੁਦੇ ਲਈ 4 ਅਤੇ ਸੰਕੁਯਤ ਸਕੱਤਰ ਅਹੁਦੇ ਲਈ 5 ਉਮੀਦਵਾਰ ਹਨ।
ਪ੍ਰਧਾਨਗੀ ਅਹੁਦੇ ਲਈ ਏਬੀਵੀਪੀ ਦੀ ਅਪਰਿਤਾ ਮਲਿਕ, ਪੀ ਐਸ ਯੂ ਲਲਕਾਰ ਦੀ ਸਾਰਾਹ ਸ਼ਰਮਾ ਅਤੇ ਏ ਐਸ ਐਫ਼ ਦੀ ਅਲਕਾ ਮੈਦਾਨ ’ਚ ਹਨ, ਸੀ ਵਾਈ ਐਸ ਐਸ, ਐਨ ਐਸ ਯੂ ਆਈ ਦੇ ਰਾਹੁਲ ਨੈਨ, ਐਸ ਐਫ਼ ਦੇ ਅਨੁਰਾਗ, ਸੋਈ ਦੇ ਤਰੁਨ ਸਿੱਧੂ ਅਤੇ ਦੋ ਅਜ਼ਾਦ ਉਮੀਦਵਾਰਾਂ ’ਚ ਮੁਕੁਲ ਤੇ ਮਨਦੀਪ ਹਨ।