Latest NewsNewsPunjabPunjabi

ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ-ਮੁੱਖ ਮੰਤਰੀ

ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੇ ਸਤਿਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਅਕਾਲੀ ਲੀਡਰਾਂ ਦੀ ਸਖ਼ਤ ਨਿਖੇਧੀ…

InternationalLatest NewsNewsPunjabi

ਬੰਗਲਾਦੇਸ਼ ਦੀ ਅਦਾਲਤ ਨੇ ਸਾਬਕਾ ਨੇਤਾ ਸ਼ੇਖ ਹਸੀਨਾ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ

ਬੰਗਲਾਦੇਸ਼ ਦੀ ਅਦਾਲਤ ਨੇ ਵੀਰਵਾਰ (17 ਅਕਤੂਬਰ) ਨੂੰ ਸਾਬਕਾ ਨੇਤਾ ਸ਼ੇਖ ਹਸੀਨਾ (Sheikh Hasina) ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰਨ…

ਸਿਖਲਾਈ ਲਈ ਫਿਨਲੈਂਡ ਜਾਣ ਵਾਲੇ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਕੀਤਾ ਰਵਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੀ ਸਰਕਾਰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਅਧਿਆਪਕਾਂ, ਵਿਦਿਆਰਥੀਆਂ ਤੇ ਸਕੂਲਾਂ ਵਿੱਚ ਨਿਵੇਸ਼ ਕਰ ਰਹੀ ਹੈ।

ਫਿਨਲੈਂਡ ਵਿੱਚ ਸਿਖਲਾਈ ਲਈ ਜਾਣ ਵਾਲੇ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਰਵਾਨਾ ਕਰਦਿਆਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਇਕ ਅਹਿਮ ਮੀਲ ਪੱਥਰ ਹੈ ਕਿਉਂਕਿ ਅੱਜ ਅਸੀਂ ਇੱਥੇ ਆਪਣੇ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ੇਵਰ ਸਿੱਖਿਆ ਲਈ ਫਿਨਲੈਂਡ ਦੇ ਸਫ਼ਰ ਵਾਸਤੇ ਰਵਾਨਾ ਕਰਨ ਆਏ ਹਾਂ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਨਵੇਂ ਮੁਲਕ ਦਾ ਸਫ਼ਰ ਹੀ ਨਹੀਂ ਹੈ, ਸਗੋਂ ਪੰਜਾਬ ਵਿੱਚ ਸਿੱਖਿਆ ਦੇ ਭਵਿੱਖੀ ਨਕਸ਼ ਘੜਨ ਦੀ ਦਿਸ਼ਾ ਵਿੱਚ ਨਵੀਆਂ ਅਧਿਆਪਨ ਤਕਨੀਕਾਂ, ਬਿਹਤਰੀਨ ਰਵਾਇਤਾਂ ਅਤੇ ਨਵੇਂ ਤਰੀਕਿਆਂ ਬਾਰੇ ਸਮਝਣ ਦਾ ਮੌਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਪੰਜਾਬ ਵਿੱਚ ਸੂਬਾ ਸਰਕਾਰ ਸਿੱਖਿਆ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਹੰਭਲੇ ਮਾਰ ਰਹੀ ਹੈ ਤਾਂ ਕਿ ਹਰੇਕ ਬੱਚੇ ਦੀ ਬਿਨਾਂ ਕਿਸੇ ਪੱਖਪਾਤ ਤੋਂ ਉੱਚ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ 72 ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਇਹ ਪਹਿਲਕਦਮੀ ਸਿੱਖਿਆ ਦੇ ਇਸ ਮੰਤਵ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਫਿਨਲੈਂਡ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਢਾਂਚੇ ਲਈ ਇਹ ਮੁਲਕ ਦੁਨੀਆ ਭਰ ਵਿੱਚ ਮਕਬੂਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦੌਰਾ ਸਿਰਫ਼ ਪਾਠਕ੍ਰਮ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪੜ੍ਹਾਈ ਦੀ ਵਿਧੀ, ਫ਼ਲਸਫ਼ੇ ਅਤੇ ਸਿਰਜਣਾ ਤੇ ਨਵੀਨਤਾਕਾਰੀ ਨੂੰ ਉਤਸ਼ਾਹਤ ਕਰਨ ਦਾ ਸੱਭਿਆਚਾਰ ਪੈਦਾ ਕਰਨ ਲਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਫਿਨਲੈਂਡ ਦਾ ਸਿੱਖਿਆ ਢਾਂਚਾ ਮਿਆਰ, ਅਧਿਆਪਕ ਦੀ ਖ਼ੁਦਮੁਖਤਾਰੀ ਅਤੇ ਵਿਦਿਆਰਥੀ ਕੇਂਦਰਿਤ ਲਰਨਿੰਗ ਉਤੇ ਜ਼ੋਰ ਦਿੰਦਾ ਹੈ। ਇਹੀ ਗੁਣ ਸੂਬਾ ਸਰਕਾਰ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਲਿਆਉਣਾ ਚਾਹੁੰਦੀ ਹੈ। ਅਧਿਆਪਕਾਂ ਨਾਲ ਆਪਣੀ ਭਾਵਨਾਤਮਕ ਸਾਂਝ ਦੀ ਗੱਲ ਕਰਦਿਆਂ ਉਨ੍ਹਾਂ ਅਧਿਆਪਕਾਂ ਨੂੰ ਭਵਿੱਖ ਦੇ ਨਕਸ਼ਘਾੜੇ ਦੱਸਿਆ ਕਿਉਂਕਿ ਅਧਿਆਪਕ ਨਾ ਸਿਰਫ਼ ਬੱਚਿਆਂ ਨੂੰ ਮਾਨਸਿਕ ਪੱਖੋਂ ਵਿਕਸਤ ਕਰਦੇ ਹਨ, ਸਗੋਂ ਬੱਚਿਆਂ ਵਿੱਚ ਰਹਿਮ, ਜ਼ਿੰਮੇਵਾਰੀ ਅਤੇ ਨਵੀਆਂ ਖੋਜਾਂ ਲਈ ਉਤਸ਼ਾਹਤ ਕਰਨ ਦੀ ਭਾਵਨਾ ਭਰ ਕੇ ਉਨ੍ਹਾਂ ਦੇ ਚਰਿੱਤਰ ਦਾ ਨਿਰਮਾਣ ਵੀ ਕਰਦੇ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਇਸ ਸਿਖਲਾਈ ਨਾਲ ਅਧਿਆਪਕਾਂ ਨੂੰ ਨਵੀਆਂ ਸਿੱਖਿਆ ਰਣਨੀਤੀਆਂ, ਕਲਾਸਰੂਮ ਮੈਨੇਜਮੈਂਟ ਜੁਗਤਾਂ ਅਤੇ ਸਿੱਖਿਆ ਨੂੰ ਵਿਦਿਆਰਥੀ ਕੇਂਦਰਤ ਕਰਨ ਲਈ ਵਿਆਪਕ ਪਹੁੰਚ ਬਾਰੇ ਸਿੱਖਣ ਦਾ ਮੌਕਾ ਮਿਲੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਕਲਾਸਰੂਮਾਂ ਦੇ ਮਾਹੌਲ ਵਿੱਚ ਤਬਦੀਲੀ ਆਵੇਗੀ, ਸਗੋਂ ਇਸ ਉਤੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਵੀ ਨਿਰਭਰ ਕਰਨਗੀਆਂ, ਜਿਨ੍ਹਾਂ ਨੂੰ ਇਸ ਆਲਮੀ ਤਜਰਬੇ ਤੋਂ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਫਿਨਲੈਂਡ ਦੀ ਸਿੱਖਿਆ ਵਿੱਚ ਆਪਸੀ ਵਿਚਾਰ-ਵਟਾਂਦਰਾ ਤੇ ਵਿਦਿਆਰਥੀ ਕੇਂਦਰਤ ਤਕਨੀਕਾਂ ਉਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਦੀ ਸੋਚ ਨੂੰ ਖੰਭ ਦਿੱਤੇ ਜਾਣ ਸਕਣ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਦੇ ਹੱਲ ਲੱਭਣ ਤੇ ਸਿਰਜਣਾ ਲਈ ਉਤਸ਼ਾਹਤ ਕੀਤਾ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਿਨਲੈਂਡ ਵਿੱਚ ਅਧਿਆਪਕਾਂ ਨੂੰ ਬਹੁਤ ਹੱਦ ਤੱਕ ਖ਼ੁਦਮੁਖਤਾਰੀ ਹਾਸਲ ਹੈ, ਜਿਸ ਨਾਲ ਅਧਿਆਪਕਾਂ ਕੋਲ ਵੱਖ-ਵੱਖ ਕਲਾਸਰੂਮਾਂ ਦੀਆਂ ਲੋੜਾਂ ਮੁਤਾਬਕ ਵੱਖਰੇ ਹੱਲ ਲਾਗੂ ਕਰਨ ਦੀ ਖੁੱਲ੍ਹ ਹੁੰਦੀ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਫਿਨਲੈਂਡ ਦਾ ਸਿੱਖਿਆ ਮਾਡਲ ਸਿਰਫ਼ ਅਕਾਦਮਿਕ ਲਰਨਿੰਗ ਉਤੇ ਜ਼ੋਰ ਨਹੀਂ ਦਿੰਦਾ, ਸਗੋਂ ਵਿਦਿਆਰਥੀਆਂ ਦੇ ਭਾਵੁਕ, ਸਮਾਜਿਕ ਤੇ ਸਰੀਰਕ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਸਿਖਲਾਈ ਨਾਲ ਸਾਡੇ ਅਧਿਆਪਕਾਂ ਨੂੰ ਫਿਨਲੈਂਡ ਦੇ ਸਿੱਖਿਆ ਸ਼ਾਸਤਰੀਆਂ ਨਾਲ ਮਿਲ ਕੇ ਕੰਮ ਕਰਨ, ਆਪਣੇ ਨਜ਼ਰੀਏ ਸਾਂਝੇ ਕਰਨ ਅਤੇ ਲੰਮੇ ਸਮੇਂ ਲਈ ਸਹਿਯੋਗ ਦਾ ਮੌਕਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਇਹ ਅਧਿਆਪਕ ਪਰਤ ਕੇ ਤਬਦੀਲੀ ਦੇ ਸਫ਼ੀਰ ਬਣਨਗੇ ਕਿਉਂਕਿ ਉਹ ਫਿਨਲੈਂਡ ਵਿੱਚ ਹਾਸਲ ਗਿਆਨ ਤੇ ਹੁਨਰ ਰਾਹੀਂ ਪੰਜਾਬ ਵਿੱਚ ਸਿੱਖਿਆ ਲਈ ਅਨੁਕੂਲ ਮਾਹੌਲ ਪੈਦਾ ਕਰਨਗੇ।

ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਆਖਿਆ ਕਿ ਉਹ ਇਸ ਸਿਖਲਾਈ ਨੂੰ ਇਕ ਬੀਜ ਵਜੋਂ ਲੈਣ, ਜਿਸ ਤੋਂ ਗਿਆਨ ਦਾ ਵੱਡਾ ਦਰੱਖਤ ਬਣੇਗਾ, ਜੋ ਖ਼ਾਸ ਤੌਰ ਉਤੇ ਵਿਦਿਆਰਥੀਆਂ ਅਤੇ ਸਮੁੱਚੇ ਤੌਰ ਉਤੇ ਪੂਰੇ ਭਾਈਚਾਰੇ ਲਈ ਲਾਭਦਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖੀਆਂ ਇਨ੍ਹਾਂ ਸਿੱਖਿਆ ਜੁਗਤਾਂ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਪਲੇਟਫਾਰਮ ਸਿਰਜੇਗੀ, ਜਿਸ ਨਾਲ ਇਹ ਅਧਿਆਪਕ ਆਪਣੇ ਇਸ ਗਿਆਨ ਬਾਰੇ ਦੂਜੇ ਅਧਿਆਪਕਾਂ ਨੂੰ ਦੱਸ ਸਕਣ ਅਤੇ ਸਾਡੇ ਸਕੂਲਾਂ ਵਿੱਚ ਲਗਾਤਾਰ ਸੁਧਾਰ ਦਾ ਸੱਭਿਆਚਾਰ ਪੈਦਾ ਹੋਵੇ। ਭਗਵੰਤ ਸਿੰਘ ਮਾਨ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਬਦਲਾਅ ਵਾਲੀ ਪਹਿਲਕਦਮੀ ਉਤੇ ਮਾਣ ਮਹਿਸੂਸ ਕਰਨ ਕਿਉਂਕਿ ਉਹ ਸਿਰਫ਼ ਸਿਖਲਾਈ ਲਈ ਨਹੀਂ ਜਾ ਰਹੇ, ਸਗੋਂ ਉਹ ਲੱਖਾਂ ਬੱਚਿਆਂ ਦੇ ਸੁਪਨੇ ਤੇ ਇੱਛਾਵਾਂ ਵੀ ਨਾਲ ਲੈ ਕੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਗਿਆਨ, ਸੂਝ-ਬੂਝ ਤੇ ਅਧਿਆਪਨ ਦੇ ਨਵੇਂ ਜਜ਼ਬੇ ਨਾਲ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਆਪਣੇ ਅਧਿਆਪਕਾਂ, ਆਪਣੇ ਵਿਦਿਆਰਥੀਆਂ ਤੇ ਆਪਣੇ ਸਕੂਲਾਂ ਵਿੱਚ ਨਿਵੇਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਸੂਬੇ ਤੇ ਦੇਸ਼ ਦੀ ਤਰੱਕੀ ਲਈ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਸਾਰੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਫਿਨਲੈਂਡ ਵਿੱਚ ਹਾਸਲ ਇਹ ਤਜਰਬਾ ਅਧਿਆਪਕਾਂ ਦੀ ਸੋਚ ਨੂੰ ਨਵੀਂ ਉਡਾਰੀ ਦੇਵੇਗਾ ਅਤੇ ਇਸ ਨਾਲ ਪੰਜਾਬ ਦੀ ਸਿੱਖਿਆ ਕਹਾਣੀ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ।

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।

ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ-ਮੁੱਖ ਮੰਤਰੀ

ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੇ ਸਤਿਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਅਕਾਲੀ ਲੀਡਰਾਂ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਇਸ ਸਬੰਧ ਵਿੱਚ ਸ਼ਿਕਾਇਤ ਮਿਲਣ ਦੀ ਸੂਰਤ ’ਚ ਸੂਬਾ ਸਰਕਾਰ ਇਹ ਘਿਨਾਉਣਾ ਪਾਪ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ।ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਦੀਆਂ ਤੋਂ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਸਿੱਖਾਂ ਦੀ ਸਰਵਉੱਚ ਅਥਾਰਟੀ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਸਮੁੱਚੀ ਮਨੁੱਖਤਾ ਨੇ ਅਕਾਲੀ ਲੀਡਰਾਂ ਦਾ ਸ਼ਰਮਨਾਕ ਚਿਹਰਾ ਦੇਖਿਆ ਹੈ ਜੋ ਆਪਣੇ ਸੌੜੇ ਮੁਫਾਦਾਂ ਲਈ ਜਥੇਦਾਰ ਸਾਹਿਬ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਲੀਡਰਾਂ ਨੇ ਸ਼ਰਮਨਾਕ ਢੰਗ ਨਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਅਥਾਰਟੀ ਦਾ ਘੋਰ ਨਿਰਾਦਰ ਕੀਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰਾਂ ਵੱਲੋਂ ਸਿਰਫ ਇਕ ਪਰਿਵਾਰ ਦੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਅਜਿਹਾ ਬੇਸਮਝ ਅਤੇ ਹੰਕਾਰੀ ਰਵੱਈਆ ਅਪਣਾਇਆ ਜਾ ਰਿਹਾ ਹੈ ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਪੰਜਾਬ ਖਾਸ ਕਰਕੇ ਸਿੱਖ ਭਾਈਚਾਰੇ ਦਾ ਪਹਿਲਾਂ ਹੀ ਨਾ-ਪੂਰਿਆ ਜਾਣ ਵਾਲਾ ਨੁਕਸਾਨ ਕਰ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਦੀ ਹਾਲੀਆ ਕਾਰਵਾਈ ਨੇ ਸਿੱਖ ਭਾਈਚਾਰੇ ਦੇ ਹਿਰਦੇ ਧੁਰ ਅੰਦਰ ਤੱਕ ਵਲੂੰਧਰ ਕੇ ਰੱਖ ਦਿੱਤੇ ਜਿਸ ਕਰਕੇ ਇਸ ਘਿਨਾਉਣੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਸ਼ਪੱਸਟ ਕੀਤਾ ਕਿ ਜਥੇਦਾਰ ਸਾਹਿਬ ਨੂੰ ਧਮਕੀਆਂ ਦੇਣਾ ਅਤੇ ਉਨ੍ਹਾਂ ਖਿਲਾਫ਼ ਜਾਤੀਸੂਚਕ ਸ਼ਬਦ ਵਰਤਣੇ ਅਤੇ ਪਰਿਵਾਰਕ ਮੈਂਬਰਾਂ ਵਿਰੁੱਧ ਘਟੀਆ ਟਿੱਪਣੀਆਂ ਕਰਨਾ ਅਸਹਿਣਯੋਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਕਿ ਸੂਬਾ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਨਹੀਂ ਦਿੰਦੀ ਪਰ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨੂੰ ਸ਼ਿਕਾਇਤ ਮਿਲਣ ਦੀ ਸੂਰਤ ਵਿੱਚ ਜਥੇਦਾਰ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ਘਿਨਾਉਣਾ ਅਪਰਾਧ ਕਰਨ ਵਾਲਿਆਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅਪਰਾਧ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਭਾਵੇਂ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਜਾਅਲੀ ਆਈ.ਡੀ. ਬਣਾਈ ਹੋਵੇ, ਦੇ ਖਿਲਾਫ਼ ਕਰੜੀ ਕਾਰਵਾਈ ਕੀਤੀ ਜਾਵੇਗੀ।

ਬੰਗਲਾਦੇਸ਼ ਦੀ ਅਦਾਲਤ ਨੇ ਸਾਬਕਾ ਨੇਤਾ ਸ਼ੇਖ ਹਸੀਨਾ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ

ਬੰਗਲਾਦੇਸ਼ ਦੀ ਅਦਾਲਤ ਨੇ ਵੀਰਵਾਰ (17 ਅਕਤੂਬਰ) ਨੂੰ ਸਾਬਕਾ ਨੇਤਾ ਸ਼ੇਖ ਹਸੀਨਾ (Sheikh Hasina) ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ।

ਸ਼ੇਖ ਹਸੀਨਾ ਅਗਸਤ ‘ਚ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਭਾਰਤ ਆ ਗਏ ਸੀ। ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ (International Criminal Tribunal) ਦੇ ਮੁੱਖ ਵਕੀਲ ਮੁਹੰਮਦ ਤਾਜੁਲ ਇਸਲਾਮ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, ”ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Former Prime Minister Sheikh Hasina) ਦੀ ਗ੍ਰਿਫਤਾਰੀ ਤੇ ਉਸ ਨੂੰ 18 ਨਵੰਬਰ ਨੂੰ ਅਦਾਲਤ ‘ਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਦੇ ਪ੍ਰਧਾਨ ਜਸਟਿਸ ਮੁਹੰਮਦ ਗੁਲਾਮ ਮੁਰਤੂਜ਼ਾ ਮਜ਼ੂਮਦਾਰ ਨੇ ਸਵੇਰੇ 11:30 ਵਜੇ ਟ੍ਰਿਬਿਊਨਲ (Tribunal) ਦੀ ਕਾਰਵਾਈ ਸ਼ੁਰੂ ਕੀਤੀ। ਪਹਿਲੇ ਦਿਨ ਇਸਤਗਾਸਾ ਟੀਮ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ 50 ਹੋਰ ਲੋਕਾਂ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਦੀ ਮੰਗ ਕੀਤੀ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ ‘ਤੇ ਹੀ ਸਿਮਟੀ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ (Team India) ਸਿਰਫ਼ 46 ਦੌੜਾਂ ‘ਤੇ ਹੀ ਸਿਮਟ ਗਈ,ਭਾਰਤ ਲਈ ਰਿਸ਼ਭ ਪੰਤ (Rishabh Pant) ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ।

ਇਸ ਦੇ ਨਾਲ ਹੀ ਨਿਊਜ਼ੀਲੈਂਡ (New Zealand) ਲਈ ਮੈਟ ਹੈਨਰੀ (Matt Henry) ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਵਿਲੀਅਮ ਓਰੂਕੇ ਨੂੰ 4 ਸਫਲਤਾ ਮਿਲੀ, ਟਿਮ ਸਾਊਥੀ ਨੇ 1 ਵਿਕਟ ਲਈ। ਨਿਊਜ਼ੀਲੈਂਡ ਖਿਲਾਫ ਸਿਰਫ 46 ਦੌੜਾਂ ‘ਤੇ ਸਿਮਟ ਜਾਣ ਤੋਂ ਬਾਅਦ ਭਾਰਤ ਦੇ ਨਾਂਅ ਕਈ ਅਣਚਾਹੇ ਰਿਕਾਰਡ ਦਰਜ ਹੋ ਗਏ ਹਨ।

ਅਸੀਂ ਉਨ੍ਹਾਂ 5 ਅਣਚਾਹੇ ਰਿਕਾਰਡਾਂ ‘ਤੇ ਇੱਕ ਨਜ਼ਰ ਮਾਰਾਂਗੇ ਜੋ ਪਹਿਲੀ ਪਾਰੀ ਵਿੱਚ ਭਾਰਤ ਦੇ ਨਾਮ ਦਰਜ ਹੋਏ ਹਨ।

ਬੈਂਗਲੁਰੂ ਟੈਸਟ (Bangalore Test) ਦੀ ਪਹਿਲੀ ਪਾਰੀ ‘ਚ ਭਾਰਤ ਦੇ ਚੋਟੀ ਦੇ 7 ਬੱਲੇਬਾਜ਼ਾਂ ‘ਚੋਂ 4 ਖਾਤਾ ਵੀ ਨਹੀਂ ਖੋਲ੍ਹ ਸਕੇ। ਵਿਰਾਟ ਕੋਹਲੀ ਤੋਂ ਇਲਾਵਾ ਸਰਫਰਾਜ਼ ਖਾਨ, ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਜ਼ੀਰੋ ‘ਤੇ ਆਊਟ ਹੋਏ।

ਟੈਸਟ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਭਾਰਤੀ ਟੀਮ (Indian Team) ਦੇ ਚੋਟੀ ਦੇ 7 ਬੱਲੇਬਾਜ਼ਾਂ ‘ਚੋਂ 4 ਜ਼ੀਰੋ ‘ਤੇ ਪੈਵੇਲੀਅਨ ਪਰਤ ਗਏ। ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਖ਼ਤਮ ਹੋ ਗਈ ਸੀ। ਇਸ ਤੋਂ ਬਾਅਦ ਦੂਜੇ ਦਿਨ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦਾ ਜਾਦੂ ਦੇਖਣ ਨੂੰ ਮਿਲਿਆ।

ਹਰਿਆਣਾ ਦੇ ਮੰਤਰੀਆਂ ਦੀ ਪੂਰੀ ਸੂਚੀ

ਭਾਰਤੀ ਜਨਤਾ ਪਾਰਟੀ ਦੇ ਨਾਇਬ ਸਿੰਘ ਸੈਣੀ ਨੇ ਵੀਰਵਾਰ (17 ਅਕਤੂਬਰ, 2024) ਨੂੰ ਦੂਜੇ ਕਾਰਜਕਾਲ ਲਈ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਸ੍ਰੀ ਸੈਣੀ ਦੇ ਨਾਲ ਦੋ ਔਰਤਾਂ ਸਮੇਤ 13 ਵਿਧਾਇਕ ਨਵੀਂ ਕੈਬਨਿਟ ਦਾ ਹਿੱਸਾ ਹਨ। ਪੰਚਕੂਲਾ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।

ਇਹ ਹੈ ਹਰਿਆਣਾ ਦੇ ਮੰਤਰੀਆਂ ਦੀ ਪੂਰੀ ਸੂਚੀ:

1. ਨਾਇਬ ਸੈਣੀ (ਮੁੱਖ ਮੰਤਰੀ)

2. ਅਨਿਲ ਵਿਜ

3. ਅਰਵਿੰਦ ਕੁਮਾਰ ਸ਼ਰਮਾ

4. ਸ਼ਿਆਮ ਸਿੰਘ ਰਾਣਾ

5. ਰਣਬੀਰ ਸਿੰਘ ਗੰਗਵਾ

6. ਕ੍ਰਿਸ਼ਨ ਬੇਦੀ

7. ਕ੍ਰਿਸ਼ਨ ਲਾਲ ਪੰਵਾਰ

8. ਰਾਓ ਨਰਬੀਰ ਸਿੰਘ

9. ਮਹੀਪਾਲ ਢਾਂਡਾ

10. ਵਿਪੁਲ ਗੋਇਲ

11. ਸ਼ਰੂਤੀ ਚੌਧਰੀ

12. ਆਰਤੀ ਸਿੰਘ ਰਾਓ

13. ਰਾਜੇਸ਼ ਨਗਰ

14. ਗੌਰਵ ਗੌਤਮ

ਸ੍ਰੀਮਤੀ ਚੌਧਰੀ ਨੂੰ ਛੱਡ ਕੇ ਬਾਕੀ ਸਾਰੇ ਮੰਤਰੀਆਂ ਨੇ ਹਿੰਦੀ ਵਿੱਚ ਸਹੁੰ ਚੁੱਕੀ। ਸ੍ਰੀਮਤੀ ਚੌਧਰੀ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ।

ਹਰਿਆਣਾ ਵਿੱਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ 14 ਮੰਤਰੀ ਹੋ ਸਕਦੇ ਹਨ। ਹਾਲ ਹੀ ਵਿੱਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੇ 90 ਮੈਂਬਰੀ ਵਿਧਾਨ ਸਭਾ ਵਿੱਚ 48 ਸੀਟਾਂ ਜਿੱਤ ਕੇ ਹਰਿਆਣਾ ਵਿੱਚ ਬੇਮਿਸਾਲ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ।

ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ

  1. ਇਹ ਮਾਨਸਿਕ ਸਿਹਤ ਨੂੰ ਵੀ ਲਾਭ ਪਹੁੰਚਾਉਂਦੀ ਹੈ।
  2. ਅਸ਼ਵਗੰਧਾ (Ashwagandha) ਦਿਮਾਗੀ ਕਾਰਜਾਂ ਨੂੰ ਸੁਧਾਰਨ ਵਿੱਚ ਵੀ ਮਦਦ ਕਰਦੀ ਹੈ ਜਿਵੇਂ ਕਿ ਮੂਡ ਵਿੱਚ ਸੁਧਾਰ,ਤਣਾਅ,ਉਦਾਸੀ ਅਤੇ ਤਣਾਅ ਨੂੰ ਘਟਾਉਣਾ।
  3. ਮਰਦਾਨਾ ਤਾਕਤ ਵਧਾਉਣ ਵਿਚ ਵੀ ਸਹਾਇਕ ਹੈ।
  4. ਤਣਾਅ ਘਟਾਉਣ ਕਰ ਕੇ ਇਹ ਤੁਹਾਡੇ ਅੰਦਰ ਕਾਮ ਉਤੇਜਨਾ ਨੂੰ ਵਧਾਉਂਦਾ।
  5. ਇਹ ਵਿਆਹੁਤਾ ਜੀਵਨ ਵਿਚ ਕਾਫੀ ਮਦਦ ਮਿਲਦੀ ਹੈ।
  6. ਅਸ਼ਵਗੰਧਾ ‘ਚ ਸ਼ਕਤੀਸ਼ਾਲੀ ਐਂਟੀ-ਬੈਕਟੀਰੀਅਲ,ਐਂਟੀ-ਫੰਗਲ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਅਤੇ ਇਮਿਊਨ ਸਿਸਟਮ (Immune System) ਨੂੰ ਮਜ਼ਬੂਤ ਕਰਦੇ ਹਨ।
  7. ਇਸ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ (Anti-Inflammatory) ਗੁਣ ਦਰਦ ਅਤੇ ਸੋਜ (Swelling) ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
  8. ਇਹ ਕੈਂਸਰ ਦੀਆਂ ਕੁਝ ਕਿਸਮਾਂ ਦੇ ਖਤਰੇ ਨੂੰ ਰੋਕਣ ਵਿੱਚ ਵੀ ਕਾਰਗਰ ਹੈ।
  9. ਇਸ ਜੜੀ ਬੂਟੀ ਵਿੱਚ ਮੌਜੂਦ ਐਂਟੀਆਕਸੀਡੈਂਟ ਸੋਜ਼ (Antioxidant Inflammation) ਨੂੰ ਰੋਕਣ ਵਿੱਚ ਕਾਰਗਰ ਹਨ।
  10. ਅਸ਼ਵਗੰਧਾ ਥਕਾਵਟ ਨੂੰ ਘਟਾਉਣ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਲਈ ਜਾਣੀ ਜਾਂਦੀ ਹੈ।
  11. ਇਸ ਵਿੱਚ ਪਾਏ ਜਾਣ ਵਾਲੇ ਪੋਲੀਸੈਕਰਾਈਡਸ ਅਤੇ ਓਲੀਗੋਪੇਪਟਾਈਡਸ ਆਕਸੀਟੇਟਿਵ (Oligopeptides Oxidative) ਤਣਾਅ ਨੂੰ ਘਟਾਉਣ ਅਤੇ ਸੈੱਲਾਂ ਨੂੰ ਊਰਜਾ ਨਾਲ ਭਰਨ ਲਈ ਜਾਣੇ ਜਾਂਦੇ ਹਨ।
  12. ਥਕਾਵਟ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦੇ ਹਨ।
  13. ਇਹ ਬੀ-6 ਅਤੇ ਬਾਇਓਟਿਨ (B-6 And Biotin) ਵਰਗੇ ਵਿਟਾਮਿਨਾਂ (Vitamins) ਨਾਲ ਭਰਪੂਰ ਹੁੰਦਾ ਹੈ।
  14. ਵਾਲਾਂ ਦੇ ਵਾਧੇ ਅਤੇ ਖੋਪੜੀ ਨੂੰ ਸਿਹਤਮੰਦ ਰੱਖਦੇ ਹਨ।
  15. ਇਸ ਵਿੱਚ ਜ਼ਿੰਕ,ਮੈਗਨੀਸ਼ੀਅਮ ਅਤੇ ਆਇਰਨ ਵਰਗੇ ਜ਼ਰੂਰੀ ਖਣਿਜ ਹੁੰਦੇ ਹਨ।
  16. ਵਾਲਾਂ ਦੇ ਰੋਮਾਂ ਨੂੰ ਪੋਸ਼ਣ ਦਿੰਦੇ ਹਨ ਅਤੇ ਨੁਕਸਾਨਦੇਹ ਫ੍ਰੀ ਰੈਡੀਕਲਸ (Free Radicals) ਤੋਂ ਵੀ ਬਚਾਉਂਦੇ ਹਨ।